ਪ੍ਰਕਾਸ਼ ਗੁਰਪੁਰਬ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
ਸਮੂਹ ਸੰਗਤਾਂ ਨੂੰ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ। 🙏
🗓️ So Wait is Over… The Date Is 👇🏻
ਪ੍ਰਕਾਸ਼ ਗੁਰਪੁਰਬ
ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥
Countdown to Gurpurab
Save Your Calendar
ਗੁਰੂ ਰੂਪ ਸਾਧ ਸੰਗਤ ਜੀਓ 🙏
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ
ਸਿੰਘ ਸਭਾ ਮਾਛਕਾ
Gurdwara Sri Guru Nanak Dev Ji Singh Sabha Machka
Get DirectionsProgram Details
Program Details
Day 1 – Nishan Sahib
ਦੁਪਹਿਰ 1 ਵਜੇ ਪਾਠ ਸਾਹਿਬ ਆਰੰਭ ਅਤੇ ਸ਼ਾਮ 7 ਵਜੇ ਨਿਸ਼ਾਨ ਸਾਹਿਬ ਝੁਲਾਉਣ ਦੀ ਸੇਵਾ, ਅਰਦਾਸ ਅਤੇ ਸ਼ਬਦ ਕੀਰਤਨ
Day 2 – Nagar Kirtan
ਅਲੌਕਿਕ ਨਗਰ ਕੀਰਤਨ, ਪਾਲਕੀ ਸਾਹਿਬ ਦੀ ਰਵਾਨਗੀ, ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ, ਅਰਦਾਸ ਅਤੇ ਸ਼ਬਦ ਕੀਰਤਨ
Day 3 – Bhog Sahib
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਵਿਸ਼ੇਸ਼ ਕੀਰਤਨ ਦਰਬਾਰ ਅਤੇ ਸੰਗਤਾਂ ਨੂੰ ਸਰੋਪਾ ਭੇਟ
ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ
ਗੁਰੂ ਕਾ ਲੰਗਰ & ਸੇਵਾ ਸਹਿਯੋਗ
ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸਮੂਹ ਸਾਧ ਸੰਗਤ ਜੀ ਨੂੰ ਪਰਿਵਾਰਾਂ ਸਮੇਤ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਕੀਰਤਨੀ ਜਥਾ
ਵਿਸ਼ੇਸ਼ ਰਾਗੀ ਜਥੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ
ਭਾਈ ਜਤਿੰਦਰ ਕੁਮਾਰ
Bhai Jatinder Kumar
ਭਾਈ ਮੂਲ ਸਿੰਘ
Bhai Mool Singh
ਭਾਈ ਰਾਹੁਲ ਸਿੰਘ
Bhai Rahul Singh
ਕਲਜੁਗ ਮਹਿ ਕੀਰਤਨੁ ਪਰਧਾਨਾ ॥
ਗੁਰਮੁਖਿ ਜਪੀਐ ਲਾਇ ਧਿਆਨਾ ॥
ਅੰਗ ੧੦੭੫ — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਖ਼ਾਲਸਾ ਗੁਰਸੰਗਤ ਮਾਛਕਾ
Sewa by Khalsa Gursangat Machka
ਖ਼ਾਲਸਾ ਗੁਰਸੰਗਤ ਮਾਛਕਾ ਦੇ ਸਮੂਹ ਨਿਸ਼ਕਾਮ ਸੇਵਾਦਾਰਾਂ ਵੱਲੋਂ, ਪੂਰੇ ਸ਼ਹਿਰ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ, ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਸ ਪਵਿੱਤਰ ਗੁਰਪੁਰਬ ਸਮਾਗਮ ਦੀ ਅਥਾਹ ਪ੍ਰੇਮ-ਭਾਵਨਾ ਨਾਲ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ। ਆਪ ਸਭਨਾਂ ਦਾ ਕੋਟਾਨ ਕੋਟ ਧੰਨਵਾਦ ਜੀ। 🙏
Watch Live Here
You can watch full program LIVE at Khalsa Gursangat Machka Facebook ID
Official Facebook Live ID
khalsa.gursangatmachhka
ਪ੍ਰਸਾਰਣ ਸ਼ੁਰੂ ਹੋਣ 'ਤੇ ਸੂਚਨਾ ਪ੍ਰਾਪਤ ਕਰਨ ਲਈ ਪੇਜ ਫਾਲੋ ਕਰੋ
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਗੁਰਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਸੰਗਤਾਂ, ਰਾਗੀ ਜਥਿਆਂ, ਪ੍ਰਬੰਧਕ ਸੱਜਣਾਂ ਅਤੇ ਦੂਰ-ਦੁਰਾਡੇ ਤੋਂ ਲਾਈਵ ਪ੍ਰਸਾਰਣ ਰਾਹੀਂ ਜੁੜੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਲੱਖ-ਲੱਖ ਧੰਨਵਾਦ।
With deep heartfelt gratitude to all the Sangat participating in the Gurpurab celebrations, the Ragi Jathas, the organizers, and the entire Guru Nanak Naam Leva Sangat joining virtually through the live broadcast from far and wide. May Guru Sahib bless all with Naam, Seva, and Chardi Kala.